"ਕਾਲਾ ਅੰਬਰ ਜ਼ਖਮੀ ਪੌਣ"
ਸ਼ਹੁ ਸਾਗਰ ਵਿਚ ਰੋੜ੍ਹ ਕੇ, ਅਰਮਾਨ ਗਹਿਣੇ ਧਰ ਗਏ |
ਸੁਪਨਿਆਂ ਦੇ ਕਤਲ ਦਾ ਗ਼ਮ ਸਹਿੰਦੇ ਸਹਿੰਦੇ ਖ਼ਰ ਗਏ |
ਨਰਮ ਕੂਲੇ ਸੁਰਖ਼ ਚੇਹਰੇ ਨੂੰ ਭੁਲਾਈਏ ਕਿਸ ਤਰਾਂ ,
ਇਹ ਜੁਦਾਈ ਰੋਗ, ਸਾਗਰ ਹੰਝੂਆਂ ਦੇ ਭਰ ਗਏ |
ਚਾਨਣੀ ਦੀ ਰਾਤ ਸਨ, ਉਹ ਸੂਰਜੀ ਪ੍ਰਭਾਤ ਸਨ ,
ਕਿਉਂ ਸੁਨਹਿਰੀ ਹਿਰਨ ਬਣ ਕੇ ਚੈਨ ਦਿਲ ਦਾ ਚਾਰ ਗਏ |
ਸੁਪਨਿਆ ਵਿਚ ਸਤ ਸਮੁੰਦਰ ਪਾਰ ਬਹਿ ਤੜਪਾਣਗੇ,
ਚਾਰ ਅਥਰੂ ਕੇਰ ਕੇ ਜੋ ਦਿਲ 'ਤੇ ਪਥਰ ਧਰ ਗਏ |
ਇਸ਼ਕ ਸੁਚੇ ਤੋੜ ਕੇ ਉਸ ਵੇਸ ਸੂਹੇ ਕਰ ਲਏ,
'ਪਿਆਸੇ' ਦਿਲ 'ਤੇ ਡੂੰਘੇ ਚੁੱਪ ਕੀਤੇ ਜ਼ਰ ਗਏ |
Municipal Council Street, Jalalabad-152 024 (India)
ਮੋ : 09872286965 email : singhpayasa@gmail.com
ਗੁਲਸ਼ਨ ʻਚ ਮੋਈ ਮਹਿਕ ਹੈ, ਹੈਵਾਨਿਅਤ ਮੋਈ ਨਹੀਂ।
ਅਖ਼ਬਾਰ ਦੀ ਸੁਰਖ਼ੀ ਬਣੇ ਜੋ ਉਹ ਲਫ਼ਜ਼ ਅੱਜ ਕੋਈ ਨਹੀਂ।
ਚੰਚਲ ਜਹੀ ਦਿਲਕਸ਼ ਅਦਾ ਸ਼ੋਖ਼ੀ ਹਿਨਾ ਬਾਜ਼ਾਰ ਵਿੱਚ,
ਤਸਵੀਰ ਵਾਂਗੂ ਨਿੱਤ ਵਿਕੇ, ਲੱਜ ਸ਼ਰਮ ਦੀ ਲੋਈ ਨਹੀਂ।
ਉਹ ਸ਼ੂਕਦੀ ਸੀ ਜੋ ਨਦੀ ਨਿੱਤ ਕੰਢਿਆ ਨੂੰ ਤੋੜ ਕੇ,
ਚੁੱਪਚਾਪ ਅੱਜ ਉਹ ਚਲ ਰਹੀ ਉਹ ਸ਼ੋਖੀਆਂ ਕੋਈ ਨਹੀਂ।
ਨਾਜ਼ਕ, ਕੋਮਲ, ਸੋਹਲ ਕਲ਼ੀ ਦੀ ਲਾਸ਼ ਸੜ ਕੇ ਕਹਿ ਰਹੀ,
ਇਸ ਖ਼ੁਦਕਸ਼ੀ ਕੀਤੀ ਨਹੀਂ ਪਰ ਮੰਨਦਾ ਕੋਈ ਨਹੀਂ।
ਲਬ ਸੀ ਲਵੋ, ਕੁਝ ਨਾ ਕਹੋ, ਗੁੱਸੇ ʻਚ ਅੱਥਰੂ ਡੱਕ ਲਵੋ,
ਮੰਜ਼ਲ ਅਜੇ ਮੁੱਕੀ ਨਹੀਂ, ਮਰਦਾਨਗੀ ਮੋਈ ਨਹੀਂ।
ਹਉਮੈ, ਗ਼ਰਜ਼ ਤੇ ਹਵਸ ਨੂੰ ਮਜ਼ਲੂਮ ਹੀ ਠੱਲ੍ਹ ਪਾਇਗਾ,
ਸੱਜਣ ਠੱਗਾਂ, ਤੇ ਕੌਡਿਆਂ ਨੂੰ ਮਿਲਣੀ ਕਿਤੇ ਢੋਈ ਨਹੀਂ।
ਰਾਤੀਂ ਝਨਾ ਜੋ ਚੀਰਦੇ ਸਨ, ਉਹ ਚਾਕ ਬਣ ਨਿੱਤ ਕੂਕਦੇ,
ਆਤਸ਼ ਹੈ ʻਪਿਆਸੇʻ ਦਿਲਕਗੀ ਤੇ ਵਸਲ ਅਰਜ਼ੋਈ ਨਹੀਂ।
ਉਹ ਸ਼ੁਗਲ ʻਚ ਰੀਝਾਂ ਕਤਲ ਕਰਦੇ ਨੇ ਸਚਾਈ ਹੈ,
ਖਿੜੀ ਚਾਨਣੀ ਰੁੱਤ ਵਸਲ ਦੀ ਕਾਤਲ ਜੁਦਾਈ ਹੈ।
ਜੇ ਮੇਲ ਮੁਬਾਰਕ ਹੈ, ਵਿਛੋੜਾ ਡੂੰਘਾ ਸਰ ਗ਼ਮ ਦਾ,
ਦੁੱਖ-ਸੁੱਖ ਨੇ ਸੁੱਚੀ ਦੌਲਤ ਮੁਹੱਬਤ ਦੀ ਕਮਾਈ ਹੈ।
ਪਰਭਾਤ ਸਮੇਂ ਖਿੜੇ ਜੋ ਫੁੱਲ ਉਹ ਪਲ ʻਚ ਟੁੱਟੇ ਕਿਉਂ,
ਗ਼ੈਰਾਂ ਦੀ ਸਾਜ਼ਸ਼ ਨੇ ਮਹਿਕ ਬਾਗਾਂ ʻਚੋਂ ਚੁਰਾਈ ਹੈ।
ਉਸ ਬਿਰਖ ਸੁਨਹਿਰੀ ਦੇ ਚੰਚਲ ਪੱਤੇ ਅੰਬਰ ਦੇ ਵਿਚੋਂ,
ਦਿਨ ਰਾਤ ਚੁੰਮਣ ਪੌਣਾਂ, ਸੋਚਾਂ ਦੇ ਵਿਚ ਬੁਰਾਈ ਹੈ।
ਹਰ ਹਾਲ ਜਿੱਤਣਗੇ ਉਹ ਡਰੇ ਨਾ ਜੋ ਹਲਾਤਾਂ ਤੋਂ,
ਇਹ ਭੇਦ ਹਯਾਤੀ ਦਾ ਬੜੀ ਕੌੜੀ ਸੱਚਾਈ ਹੈ।
ਉਹ ਚੰਨ ʻਤੇ ਪੁੱਜ ਗਏ ਸ਼ਰਾਫ਼ਤ ਗਹਿਣੇ ਧਰ ਕੇ ਜੋ,
ਲੋਕਾਂ ਦੇ ਬਣੇ ਰਹਿਬਰ, ਗੁੱਝੀ ਕਾਲ਼ੀ ਕਮਾਈ ਹੈ।
ਉਸ ਰਾਤ ਲੱਗੀ ਅੱਗ, ਲਾਟਾਂ ਝੁੱਗੀਆਂ ʻਚੋਂ ਉਠੀਆਂ,
ਚੁਪ-ਚਾਪ ਉਨ੍ਹਾਂ ʻਪਿਆਸੇʻ ਲਾ ਕੇ ਅੱਗ ਥਾਂ ਛੁਡਾਈ ਹੈ।
ਪੁਰਨੂਰ ਅਹਿਸਾਸ ਜਦ ਬਿਜਲ਼ੀਆਂ ਸੰਗ ਟਕਰਾਣ।
ਕ੍ਰਾਂਤੀ ਦੀ ਦਹਿਲ਼ੀਜ਼ ʻਤੇ ਆਸ਼ਕ ਸਿਰ ਰੱਖ ਕੇ ਸੋਂ ਜਾਣ।
ਜਰਵਾਣਿਆਂ ਦੇ ਕੰਬਣ ਦਿਲ ਹੁੰਦੇ ਸੁੰਨ ਜ}ਬਾਤ,
ਮੀਰਾਂ ਤੇ ਸੁਕਰਾਤ ਜਦ ਜ਼ਹਿਰ ਹੱਸ ਹੱਸ ਕੇ ਪੀ ਜਾਣ।
ਪਰਭਾਤ ਦੀ ਰੋਸ਼ਨੀ ਘੁੱਪ ਹਨੇਰੇ ਜਾਂਦੀ ਚੀਰ,
ਕਾਲ਼ੀ ਬੋਲ਼ੀ ਰਾਤ ਜਦ ਹੁੰਦੀ ਸੁਰਜ ਤੋਂ ਕੁਰਬਾਣ।
ਤੱਕੇ ਸ਼ੀਸ਼ਿਆਂ ਦੇ ਮਹੱਲ ਵਿਚ ਆਖ਼ਰ ਲੋਕ ਬੇਚੈਨ,
ਸੱਚ ʻਤੇ ਪਰਦਾ ਪਾ ਕੇ ਜਿਹੜੇ ਨਿੱਤ ਲੁੱਟਦੇ ਅਰਮਾਣ।
ਬੇਹੋਸ਼, ਮਦਹੋਸ਼, ਦੌਲਤ ਦੇ ਨਸ਼ਿਆਂ ʻਚ ਜੋ ਚੂਰ,
ਉਹ ਹੁਸਨਾਂ ਦੇ ਚੋਰ ਨਾ ਹੁੰਦੇ ਇਸ਼ਕੇ ਤੋਂ ਕੁਰਬਾਣ।
ਨਾ ਕਰ ਗਿਲਾ ਫੋਲ ਨਾ ਮੋਈਆਂ ਰੀਝਾਂ ਦੀ ਰਾਖ਼,
ਕੂੰਜਾਂ ਦੇ ਚੰਦਨ ਬਦਨ ਰਾਤੀਂ ਬੋਲ਼ੀ ʻਤੇ ਵਿਕ ਜਾਣ।
ਜੰਨਤ ਹੈ ਉਸ ਜ਼ੰਦਗੀ ਸਾਡੀ ਰੰਗੀਨ ਉਹ ਸ਼ਾਮ,
ਜਦ ʻਪਿਆਸੇʻ ਮਜ਼ਲੁਮ ਦੇ ਹੋਠੀਂ ਚਮਕੇਗੀ ਮੁਸਕਾਣ।
ਚੰਦਨ ਦੀ ਮਹਿਕ ਬਣ ਕੇ ਸਾਹਾਂ ʻਚ ਰਲ਼ ਗਏ ਨੇ,
ਉਹ ਹੱਸ ਕੇ ਮਿਲੇ ਨੇ ਸੌ ਦੀਪ ਜਲ਼ ਗਏ ਨੇ।
ਜਲਵਾ ਸ਼ਬਾਬ ਉਸਦਾ ਇਕ ਲਾਟ ਜਿਸ ਨੂੰ ਛੂਅ ਕੇ,
ਅਹਿਸਾਸ ਦੀ ਨਜ਼ਰ ਦੇ ਪੋਟੇ ਹੀ ਜਲ਼ ਗਏ ਨੇ।
ਰਿਸ਼ਵਤ ਕਰੰਟ ਲੱਗ ਕੇ ਡਿੱਗਦੇ ਨੇ ਨਿੱਤ ਪਰਿੰਦੇ,
ਗ਼ਰਜ਼ਾਂ ਦੇ ਉੱਚੇ ਖੰਭੇ ਝੱਖੜ ʻਚ ਹਿੱਲ ਗਏ ਨੇ।
ਅੱਖਾਂ ʻਚ ਖ਼ੂਨ ਉੱਤਰੇ ਅਖ਼ਬਾਰ ਪੜ੍ਹ ਕੇ ਉਸ ਦਿਨ,
ਚਿਹਰੇ ʻਤੇ ਲਾ ਮਖੌਟੇ ਰਹਿਬਰ ਵੀ ਛਲ ਗਏ ਨੇ।
ਕਲ਼ੀਆਂ ਦੇ ਪਿੰਡੇ ਝੁਲਸੇ ਫੁੱਲਾਂ ਦੀ ਆਬ ਰੋਲ਼ੀ,
ਜੰਗਲ ʻਜ ਦਾਨਵਾਂ ਨੂੰ ਸਭ ਪਾਪ ਫਲ ਗਏ ਨੇ।
ਸਤਲੁਜ਼ ਬਣੇਗਾ ਕਾਤਲ ਬਰਸਾਤ ਦੇ ਦਿਨਾਂ ਵਿਚ,
ਮਿੱਟੀ ਦੇ ਬੰਨ੍ਹ ਕਿਉIਕਿ ਮਿੱਟੀ ʻਚ ਮਿਲ ਗਏ ਨੇ।
ਜੀਵਨ ਸਲਾਮਤੀ ਦੀ ʻਪਿਆਸਾʻ ਕੀਹ ਖ਼ੈਰ ਮੰਗੇ,
ਲੋਹੇ ਦੇ ਹੁਣ ਜ਼ਖੀਰੇ ਤੱਪਾਂ ʻਚ ਢਲ ਗਏ ਨੇ।
0 Reviews:
Post Your Review