ਉਨ੍ਹਾਂ ਦੀ ਹਰ ਗ਼ਜ਼ਲ ਦੇ ਮਤਲੇ, ਸ਼ੇਅਰ ਅਤੇ ਮਕਤੇ ਵਿੱਚ ਇੱਕ ਠੋਸ ਗੱਲ ਦੀ ਪ੍ਰਮਾਣਕਿਤਾ ਝਲਕਦੀ ਹੈ | ਪਿਆਸਾ ਜੀ ਜਿੰਦਗੀ ਤੇ ਦੁਨਿਆਦਾਰੀ ਦੀ ਸਚਾਈ ਨੂੰ ਆਪਣੇ ਗ਼ਜ਼ਲ ਦੇ ਸ਼ੇਅਰਾਂ ਰਾਹੀਂ ਸ਼ਰੋਤਿਆਂ ਦੇ ਰੁ-ਬ-ਰੁ ਕਰਨ ਦੀ ਕਾਬਲੀਅਤ ਰਖਦੇ ਹਨ | ਕਹਾਣੀਆਂ ਵਿੱਚ ਉਹਨਾਂ ਸਮਾਜਿਕ ਬੁਰਾਈਆਂ ਦੇ ਖਿਲਾਫ਼ ਆਵਾਜ਼ ਉਠਾਈ ਹੈ | ਦਿਆਲ ਸਿੰਘ ਪਿਆਸਾ ਜੀ ਸਚਾਈ ਦਾ ਪੱਲਾ ਫੜ ਕੇ ਇਹਨੂੰ ਜੜ੍ਹ ਤੱਕ ਪੁੱਟਣ ਦੇ ਰਾਹਾਂ 'ਤੇ ਕਦਮ ਧਰਨ ਵਾਲਿਆਂ ਵਿਚੋਂ ਹਨ | ਜਿਹੜੇ ਵੀ ਅੱਜ ਤੱਕ ਹੋਏ ਕਵੀ ਸੰਮੇਲਨਾਂ ਵਿੱਚ ਪਿਆਸਾ ਜੀ ਗਏ ਹਨ, ਉਥੇ ਹੀ ਜਾ ਕੇ ਉਨ੍ਹਾਂ ਆਪਣੇ ਉਚ ਪਾਏ ਦੀ ਗ਼ਜ਼ਲ ਨੂੰ ਸੁਰੀਲੀ ਆਵਾਜ਼ ਰਾਹੀਂ ਗਾ ਕੇ ਆਪਣੀ ਪਹਿਚਾਨ ਦਾ ਨਮੂਨਾ ਪੇਸ਼ ਕਰਕੇ ਆਪਣਾ ਸਥਾਨ ਸਥਾਪਤ ਕੀਤਾ ਹੈ |
ਪਿਆਸਾ ਜੀ : ਮੇਰਾ ਜਨਮ ਇੱਕ ਜੁਲਾਈ ਉੰਨੀ ਸੌ ਬਿਆਲੀ 'ਚ ਹੋਇਆ | ਸ਼੍ਰੀ ਨਥਾ ਸਿੰਘ ਛਾਬੜਾ ਜੀ ਮੇਰੇ ਪਿਤਾ ਜੀ ਅਤੇ ਭਗਵਾਨ ਕੌਰ ਮਾਤਾ ਜੀ ਸਨ | ਮੇਰੇ ਜਨਮ ਸਮੇਂ ਸਾਡਾ ਪਿੰਡ ਰੁਕਨ੍ਪੁਰਾ (ਪਾਕਿਸਤਾਨ) ਜਿਲ੍ਹਾ ਲਾਹੋਰ ਸੀ | ਪਹਿਲਾਂ ਮੇਰੇ ਪਿਤਾ ਜੀ ਖੇਤੀਬਾੜੀ ਕਰਦੇ ਸਨ 'ਤੇ ਬਾਅਦ ਵਿੱਚ ਜ਼ਮੀਨ ਵੇਚ ਕੇ ਤੇਲ ਦਾ ਵਪਾਰ ਕਰਨ ਲੱਗ ਪਏ | ਉਂਝ ਪਿਤਾ ਜੀ ਨੇ ਪਿੰਡ ਵਿੱਚ ਗੁਰੂਦਵਾਰਾ ਸਾਹਿਬ ਵੀ ਬਣਾਇਆ 'ਤੇ ਗ੍ਰੰਥੀ ਦੀ ਸੇਵਾ ਨਿਭਾਉਂਦੇ ਰਹੇ | ਭਾਰਤ ਦੀ ਵੰਡ ਸੰਨ 1947 ਸਮੇਂ ਜ਼ਲਾਲਾਬਾਦ ਪਛਮੀ ਵਿੱਚ ਆ ਗਏ | ਉਥੇ ਮੇਰੇ ਮਾਮੀ ਜੀ ਰਹਿੰਦੇ ਸਨ, ਜਿਨ੍ਹਾ ਨਾਲ ਵੰਡ ਤੋਂ ਪਹਿਲਾਂ ਸਾਡਾ ਆਉਣਾ ਜਾਉਣਾ ਲੱਗਿਆ ਰਹਿੰਦਾ ਸੀ | ਉਨ੍ਹਾਂ ਨੇ ਸਾਨੂੰ ਇਥੇ ਸ਼ਰਣ ਦਿੱਤੀ ਸੀ | ਅਸੀਂ ਛੇਂ ਭੈਣ-ਭਰਾ ਹਾਂ, ਜਿਨ੍ਹਾਂ 'ਚੋਂ ਦੋ ਭਰਾ ਤੇ ਇਕ ਭੈਣ ਮੇਰੇ ਤੋਂ ਵੱਡੇ ਅਤੇ ਦੋ ਛੋਟੇ ਭੈਣ-ਭਰਾ ਹਨ | ਅਕਤੂਬਰ 1973 ਨੂੰ ਫਿਰੋਜਪੁਰ ਦੀ ਸੰਤੋਸ਼ ਕੌਰ ਨਾਲ ਮੇਰਾ ਵਿਆਹ ਹੋਇਆ, ਜੋ ਜੇ.ਬੀ.ਟੀ. ਹਨ ਤੇ ਉਨ੍ਹਾਂ ਨੇ ਵੀ ਅਧਿਆਪਨ ਦੇ ਖਿਤੇ ਨੂੰ ਰਿਟਾਇਰ ਹੋਣ ਤੱਕ ਨਿਭਾਇਆ ਹੈ |
ਪਿਆਸਾ ਜੀ : ਵੰਡ ਮਗਰੋਂ ਜਦ ਜਲਾਲਾਬਾਦ ਵਿੱਚ ਆਏ ਤਾਂ ਸਾਡੇ ਆਰਥਿਕ ਹਾਲਾਤ ਚੰਗੇ ਨਹੀਂ ਸਨ | ਫਿਰ ਵੀ ਮੈਨੂੰ ਪਹਿਲੀ ਜ਼ਮਾਤ ਵਿੱਚ ਸਕੂਲ ਦਾਖਿਲ ਕਰਵਾ ਦਿੱਤਾ ਗਿਆ | ਮੇਰੇ ਪਿਤਾ ਜੀ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਧ ਚੌਕੀ ਕਰਵਾ ਦਿੱਤੀ ਸੀ, ਜਿਸ ਕਰਕੇ ਮੈਂ ਪਹਿਲੀ ਜ਼ਮਾਤ ਵਿੱਚ ਪੰਜਾਬੀ ਵਿਸ਼ੇ 'ਚ ਤਾਂ ਮੋਹਰੀ ਸਾਂ, ਪਰ ਹਿਸਾਬ (Math) ਮੈਨੂ ਬਿਲਕੁਲ ਨਹੀਂ ਆਉਂਦਾ ਸੀ | ਵਿਚੋਂ ਬੀਮਾਰ ਹੋਣ ਕਰਕੇ ਮੇਰੀ ਪੜਾਈ ਵੀ ਛੁੱਟ ਗਈ | ਫਿਰ ਮੈਂ ਆਪਣੇ ਮੌਸਾ ਜੀ ਦੀ ਸਹਾਇਤਾ ਨਾਲ ਫਾਜ਼ਿਲਕਾ ਤੋਂ ਪੰਜਵੀਂ ਪਾਸ ਕੀਤੀ | ਛੇਵੀਂ ਤੋਂ ਦਸਵੀਂ ਤੱਕ ਦੀ ਪੜਾਈ ਸਰਕਾਰੀ ਸਕੂਲ (ਲੜਕੇ) ਜ਼ਲਾਲਾਬਾਦ ਤੋਂ ਪ੍ਰਾਪਤ ਕੀਤੀ | 1962 ਵਿੱਚ ਜੇ.ਬੀ.ਟੀ. ਖੁੱਲ ਗਈ, ਜਿਸ ਵਿੱਚ ਮੈਂ ਦਾਖਲਾ ਲੈ ਲਿਆ ਤੇ ਪੂਰੀ ਹੁੰਦਿਆ ਹੀ ਸਰਕਾਰੀ ਨੌਕਰੀ ਲੱਗ ਗਿਆ ਸਾਂ | 1963 ਵਿੱਚ ਗਿਆਨੀ ਅਤੇ 1968 'ਚ ਬੀ.ਏ. | ਡੀ.ਏ.ਵੀ. ਕਾਲੇਜ਼ ਅਬੋਹਰ ਤੋਂ ਬੀ.ਐਡ. ਕੀਤੀ | ਪਹਿਲਾ ਸਰਕਾਰੀ ਸਕੂਲ ਬਾਹਮਣੀ ਵਾਲਾ 'ਚ ਨੌਕਰੀ ਕੀਤੀ ਤੇ ਫਿਰ 1979 'ਚ ਸਰਕਾਰੀ ਸਕੂਲ ਲੜਕੇ ਜ਼ਲਾਲਾਬਾਦ ਵਿੱਚ ਆ ਗਿਆ | ਇਸੇ ਸਕੂਲ 'ਚ ਹੀ ਰਿਟਾਇਰ ਹੋਣ ਤੱਕ ਪੰਜਾਬੀ ਮਾਂ ਬੋਲੀ ਨੂੰ ਪੜਾਇਆ ਹੈ |
ਪਿਆਸਾ ਜੀ : ਸਾਨੂੰ ਜ਼ਲਾਲਾਬਾਦ ਵਸੇਬਾ ਕੀਤੀਆਂ ਅਜੇ ਥੋੜਾ ਹੀ ਵਕਤ ਹੋਇਆ ਸੀ ਕਿ ਮੇਰੇ ਪਿਤਾ ਜੀ ਦਾ ਸੁਰਗਵਾਸ ਹੋ ਗਿਆ | ਘਰ ਦਾ ਤੋਰਾ ਤੋਰਨ ਲਈ ਵੱਡੇ ਭਰਾ ਨੇ ਮੁਨਿਆਰੀ ਦੀ ਦੁਕਾਨ ਸ਼ੁਰੂ ਕਰ ਲਈ | ਉਨ੍ਹਾਂ ਨੇ ਦੁਕਾਨ ਤੇ ਕਿਤਾਬਾਂ ਵੀ ਵੇਚਣ ਲਈ ਰਖੀਆਂ ਹੋਈਆਂ ਸਨ | ਭਾਈ ਸਾਹਿਬ ਆਸ ਪਾਸ ਦੇ ਇਲਾਕਿਆਂ ਵਿੱਚ ਲੱਗਦੇ ਮੇਲਿਆਂ ਵਿੱਚ ਜਾਇਆ ਕਰਦੇ ਸਨ | ਉਹ ਉਨ੍ਹਾਂ ਮੇਲਿਆਂ ਤੇ ਮੈਨੂੰ ਵੀ ਨਾਲ ਲੈ ਕੇ ਜਾਣ ਲੱਗ ਪਏ | ਉਹ ਆਪ ਸਮਾਨ ਵੇਚਦੇ ਅਤੇ ਮੈਨੂੰ ਕਿਤਾਬਾਂ ਦੀ ਨਿਗਰਾਨੀ ਕਰਨ ਲਈ ਬਿਠਾ ਦਿੰਦੇ | ਉਨ੍ਹਾਂ ਕਿਤਾਬਾਂ ਵਿੱਚ ਕਿੱਸੇ ਤੇ ਨਾਨਕ ਸਿੰਘ ਦੇ ਨਾਵਲ ਹੋਇਆ ਕਰਦੇ ਸਨ | ਮੈਂ ਉਨ੍ਹਾਂ ਕਿਤਾਬਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ | ਹੌਲੀ-ਹੌਲੀ ਮੇਰੇ ਮੰਨ ਵਿੱਚ ਫੁਰਨੇ ਤਾਂ ਫੁਰਨ ਲੱਗ ਪਏ, ਪਰ ਉਨ੍ਹਾਂ ਨੂੰ ਕਦੀ ਕੋਈ ਸੋਧ ਨਾ ਦੇ ਸਕਿਆ | ਮੈਨੂੰ ਅੱਜ ਵੀ ਯਾਦ ਹੈ ਜਦ ਮੇਰੇ ਪਿਤਾ ਜੀ ਸੁਰਗਵਾਸ ਹੋਇਆ ਸੀ ਤਾਂ ਮੈਂ ਹਸਪਤਾਲ ਵਿੱਚ ਉਨ੍ਹਾਂ ਦੇ ਸਿਰਹਾਣੇ ਬੈਠਾ ਹੋਇਆ ਸੀ, ਉਸ ਸਮੇਂ ਹੀ ਮੇਰੇ ਮੰਨ ਅੰਦਰੋਂ ਕਹਾਨੀ ਨੇ ਜਨਮ ਲਿਆ |
ਪਿਆਸਾ ਜੀ : ਸਾਹਿਤ ਮਨੁਖੀ ਜ਼ਜ਼ਬਿਆਂ, ਰੀਝਾਂ ਤੇ ਸੁਪਨਿਆਂ ਦੀ ਤਰਜਮਾਨੀ ਕਰਦਾ ਹੈ | ਸਾਹਿਤ ਸਮਾਜ ਦਾ ਦਰਪਣ ਹੈ, ਸਮਾਜ ਦੀ ਡੰਗੋਰੀ ਹੈ | ਸਾਹਿਤ ਸਮਾਜ ਨੂੰ ਬਦਲਣ ਲਈ ਇੱਕ ਬਹੁਤ ਵੱਡਾ ਹਥਿਆਰ ਹੈ | ਜੇਕਰ ਸਮਾਜ ਵਿੱਚ ਤਬਦੀਲੀ ਲਿਆਉਣੀ ਹੈ ਤਾਂ ਉਹ ਮਹਾਨ ਵਿਚਾਰਾਂ ਨੂੰ ਪੁਸਤਕਾਂ ਰਾਹੀਂ ਲੋਕਾਂ ਤੱਕ ਪੁੱਜਦਾ ਕੀਤਾ ਜਾ ਸਕਦਾ ਹੈ | ਕਲਾਂ ਰਾਹੀਂ ਲਿਖਿਆ ਗਿਆ ਸਾਹਿਤ ਸਮਾਜ਼ ਨੂੰ ਸੁਧਾਰ ਵਾਲੇ ਪਾਸੇ ਲੈ ਜਾਵੇਗਾ | ਉਤਮ ਸਾਇਟ ਸਮਾਜ ਨੂੰ ਬਦਲ ਸਕਦਾ ਹੈ | ਆਰਥਿਕ ਤੇ ਸਭਿਆਚਾਰ ਦੇ ਤੌਰ 'ਤੇ ਲੋਕਾਂ ਦੀ ਸੌਚ ਨੂੰ ਵਧੀਆ ਪੁਸਤਕਾਂ ਰਾਹੀਂ ਬਦਲੀਆਂ ਜਾ ਸਕਦਾ ਹੈ | ਇਸ ਦਾ ਮੁਢ ਬਚਿਆਂ ਤੋਂ ਹਿ ਬੰਨਹਨਾ ਚਾਹਿਦਾ ਹੈ | ਸਭ ਤੋਂ ਵਧੀਆ ਤੇ ਉਤਮ ਸਾਹਿਤ ਦੀ ਸਿਰਜਨਾ ਮਾਂ-ਬੋਲੀ ਵਿੱਚ ਹੀ ਕੀਤੀ ਜਾ ਸਕਦੀ ਹੈ |
ਪਿਆਸਾ ਜੀ : ਮੇਰੇ ਪਰਿਵਾਰ ਦੇ ਸਾਰ ਜੀਆ ਸਾਹਿਤ 'ਤੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਹਨ, ਸਾਹਿਤਕਾਰਾਂ ਦੀ ਕਦਰ ਕਰਦੇ ਹਨ | ਮੈਨੂੰ ਸਾਹਿਤ ਲਿਖਣ ਵਿੱਚ ਹਰ ਪ੍ਰਕਾਰ ਦਾ ਸਹਿਯੋਗ ਦਿੰਦੇ ਹਨ | ਮੇਰੀ ਨਿੱਜੀ ਸਾਹਿਤਿਕ ਲਾਇਬ੍ਰੇਰੀ ਨੂੰ ਪੂਰੀ ਤਰਾਂ ਸੰਭਾਲਣ ਦੇ ਯੋਗ ਹਨ | ਸਾਹਿਤ ਸਭਾ ਜ਼ਲਾਲਾਬਾਦ (ਪ) ਦੇ ਸਾਹਤਿਕ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹਨ | ਮੇਰਾ ਬੇਟਾ ਪਰਮਿੰਦਰ ਪਾਲ ਸਿੰਘ ਗ਼ਜ਼ਲ ਗਾਇਕੀ ਦਾ ਚੰਗਾ ਸਰੋਤਾ ਹੈ | ਸਾਹਿਤ ਵਿੱਚ ਵਧੀਆ ਸ਼ਾਇਰੀ ਨੂੰ ਮਾਨਣਾ ਉਸ ਦਾ ਸ਼ੌਕ ਹੈ | ਮੇਰੀ ਗ਼ਜ਼ਲ ਨੂੰ ਵਿਕਾਸ ਵੱਲ ਲਿਜਾਣ ਵਿੱਚ ਉਸ ਦਾ ਪੂਰਾ ਹਥ ਹੈ | ਉਸ ਦੀ ਰੀਝ ਹੈ ਕਿ ਸਾਹਤਿਕ ਗਾਇਕੀ ਦਾ ਬੂਟਾ ਜ਼ਲਾਲਾਬਾਦ (ਪ) ਵਿੱਚ ਪ੍ਰਫੁਲੱਤ ਹੁੰਦਾ ਰਹੇ | ਲੋਕਾਂ ਨੂੰ ਨੈਤਿਕ, ਸਭਿਆਚਾਰ ਤੇ ਕਲਾਤਮਕ ਸਾਹਿਤਕ ਕਦਰਾਂ-ਕੀਮਤਾਂ ਦੀ ਪੂਰੀ ਸਮਝ ਹੋਵੇ | ਚੰਗੀ ਸ਼ਾਇਰੀ ਅਤੇ ਗਾਇਕੀ ਨੂੰ ਲੋਕ ਮਾਨਣ ਜੋ ਰੂਹ ਨੂੰ ਸਕੂਨ ਬਖਸ਼ੇ | ਭੌਤਿਕਵਾਦੀ ਲੋੜ ਵਿੱਚ ਲੋਕ ਨੈਤਿਕ ਕਦਰਾਂ-ਕੀਮਤਾਂ ਨਾਂ ਭੁੱਲ ਜਾਣ | ਮੇਰੇ ਬੇਟੇ ਦੀ ਪਤਨੀ ਸੁਰਜੀਤ ਕੌਰ ਨੂੰ ਕਵਿਤਾ ਲਿਖਣ ਦਾ ਸ਼ੌਕ ਹੈ | ਉਹ ਪੰਜਾਬੀ ਦੇ ਲੋਕ ਗੀਤ ਬੋਲਣ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦੀ ਹੈ | ਉਸ ਦੀ ਆਵਾਜ਼ ਬਹੁਤ ਚੰਗੀ ਹੈ | ਮੇਰੇ ਪੋਤੇ ਇਸ਼ਾਨਪ੍ਰੀਤ ਅਤੇ ਅਸ਼ੀਸ਼ ਨੂਰ ਕਲਾ ਤੇ ਸਾਹਿਤ ਦੇ ਖੇਤਰਾਂ ਵਿੱਚ ਜਰੂਰ ਚਮਕਨਗੇ | ਮੇਰੀ ਪਤਨੀ ਸੰਤੋਸ਼ ਕੌਰ ਮੇਰੀਆਂ ਰਚਨਾਵਾਂ ਸੁਨ ਕੇ ਰਾਇ ਦਿੰਦੇ ਹਨ | ਮੇਰੀ ਬੇਟੀ ਅਮਨਦੀਪ ਕੌਰ ਨੇ ਮੇਰੀ ਹਿੰਦੀ ਵਿੱਚ ਆ ਰਹੀ ਪੁਸਤਕ 'ਸੋਨੇ ਕੀ ਚਿੜਿਆ' ਲਈ ਗਲਤੀਆਂ ਠੀਕ ਕਰਨ ਵਿੱਚ ਸਹਿਯੋਗ ਦਿੱਤਾ ਹੈ |
ਪਿਆਸਾ ਜੀ : ਇਸ ਤਰਾਂ ਤਾਂ ਸਾਹਿਤ ਨਾਲ ਜੁੜਿਆ ਸਾਰੀਆਂ ਖੁਸ਼ੀਆਂ ਝ ਹਨ, ਜਦੋਂ ਵੀ ਕੀਤੇ ਆਪਣੇ ਸਰੋਤਿਆ ਵੱਲੋਂ ਪਿਆਰ ਭਰਿਆ ਸਨਮਾਨ ਮਿਲਦਾ ਹੈ | ਵੈਸੇ ਵੀ ਪਿਆਰ ਹੀ ਤਾਂ ਸਭ ਤੋਂ ਅਨਮੋਲ ਤੋਹਫ਼ਾ ਹੁੰਦਾ ਹੈ | ਇਹ ਗੱਲ 2006 ਦੀ ਹੈ ਜਦੋਂ ਸਚਖੰਡ ਹਜੂਰ ਸਾਹਿਬ ਨਾਂਦੇੜ ਵਿਖੇ 52 ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ ਤੇ ਮੈਨੂ ਉਨ੍ਹਾਂ ਕਵੀਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ | ਉਥੇ ਜੋ ਰੱਜਵਾਂ ਸਨਮਾਨ ਮਿਲਾ ਉਹ ਮੇਰੇ ਲਈ ਖੁਸੀ ਦੀ ਗੱਲ ਸੀ | ਇਸ ਤੋਂ ਉਪਰੰਤ 2008 ਵਿੱਚ ਅਲਾਹਾਬਾਦ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ 14 ਭਾਸ਼ਾਵਾਂ ਦੇ 155 ਵਿਦਵਾਨ ਸ਼ਾਮਲ ਹੋਏ ਸਨ | ਸਾਰੇ ਵਿਦਵਾਨਾਂ ਦੀਆਂ ਰਚਨਾਵਾਂ ਵਿਚੋਂ ਪੰਜ਼ ਲੇਖਕਾਂ ਨੂੰ ਸਟੇਜ਼ ਤੇ ਬੋਲਣ ਦਾ ਮੌਕਾ ਪ੍ਰਦਾਨ ਕੀਤਾ ਗਿਆ, ਜਿਨ੍ਹਾਂ ਵਿਚੋਂ ਚਾਰ ਆਂਧਰਾਪ੍ਰਦੇਸ਼, ਯੂ.ਪੀ., ਮਹਾਰਾਸ਼ਟਰਾ, ਤੇ ਉੜੀਸਾ ਸਨ ਤੇ ਪੰਜਵਾਂ ਪੰਜਾਬ ਵਿਚੋਂ ਮੇਰਾ ਨਾਂ ਚੁਨੇ ਜਾਣਾ ਮੇਰੇ ਲਈ ਅੰਤਾ ਦੀ ਖੁਸ਼ੀ ਸੀ | ਉਸ ਸਮੇਂ ਆਪਣੀ ਪੰਜਾਬੀ ਦੀ ਗ਼ਜ਼ਲ ਨੂੰ ਹਿੰਦੀ ਵਿੱਚ ਤਬਦੀਲ ਕਰਕੇ ਬੋਲ ਕੇ ਗਾਇਆ ਸੀ | ਇਹ ਯਾਦਗਾਰ ਘਟਨਾ ਮੇਰੇ ਲਈ ਬਹੁਤ ਮਹੱਤਵ ਰਖਦੀ ਹੈ ਤੇ ਅੰਤ ਦੀ ਖੁਸ਼ੀ ਵੀ ਦਿੰਦੀ ਹੈ |
ਪਿਆਸਾ ਜੀ : ਮਾਨਾਂ-ਸਨਮਾਨਾਂ ਵਿੱਚ 1994 ਵਿੱਚ ਭਾਸਾ ਵਿਭਾਗ ਵਲੋਂ ਜ਼ਿਲਾ ਪਧਰ 'ਤੇ ਰੁ-ਬੂ-ਰੁ ਅਤੇ ਸਨਮਾਨਿਤ ਕੀਤਾ ਗਿਆ | ਚੰਡੀਗੜ੍ਹ ਵਿਖੇ 1996 ਵਿੱਚ ਨੰਦ ਲਾਲ ਨੂਰ੍ਪੂਰੀ ਐਵਾਰਡ ਮਿਲਿਆ | ਡਾ. ਅੰਮਬੇਦਕਰ ਫੈਲੋਸ਼ਿਪ ਐਵਾਰਡ 1998 ਵਿੱਚ ਪ੍ਰਾਪਤ ਹੋਇਆ | ਇਸ ਤੋਂ ਅੱਗੇ 2006 ਵਿੱਚ ਬਿਸਮਿਲ ਫਰੀਦਕੋਟੀ ਐਵਾਰਡ ਫਰੀਦਕੋਟ ਵੱਲੋਂ ਦੇ ਕੇ ਸਨਮਾਨਿਤ ਕੀਤਾ ਗਿਆ | ਪੰਜਾਬ ਸਾਹਿਤ ਸਭਾ ਸ਼ਾਹਿਦ ਭਗਤ ਸਿੰਘ ਨਗਰ ਵੱਲੋਂ 2007 ਵਿੱਚ ਸਨਮਾਨਿਤ ਕੀਤਾ ਗਿਆ | ਹੋਰ ਛੋਟੇ-ਮੋਟੇ ਕਾਫੀ ਸਾਰੇ ਰੁ-ਬੂ-ਰੁ ਅਤੇ ਸਨਮਾਨਿਤ ਐਵਾਰਡ ਝੋਲੀ ਵਿੱਚ ਪਏ ਹਨ |
ਪਿਆਸਾ ਜੀ : ਪੰਜਾਬੀ ਸਭਿਆਚਾਰ ਵਿੱਚ ਵੀ ਸਮੇਂ ਦੀ ਤੋਰ ਨਾਲ ਤਬਦੀਲੀਆਂ ਆਉਣਾ ਸੁਭਾਵਿਕ ਹੈ |
ਝੂਠ ਸਚ ਨਿਰਾਇਆ
ਸੂਲੀ 'ਤੇ ਲਟਕੀ
ਮੁਹੱਬਤ ਸੋਨੇ ਦੇ ਬਾਜ਼ਾਰ ਵਿੱਚ"
0 Reviews:
Post Your Review