ਝਾਂਜਰ ਕੰਜਕ ਦੇ ਸੁਪਨੇ ਦੀ ਰੋਜ਼ ਗ਼ਮਾਂ ਦੀ ਸੂਲ਼ੀ ਨੱਚੇ,
ਕਿੰਨੇ ਚਾਅ ਕੁਆਰੇ ਮੋਏ, ਲੱਖਾਂ ਅੱਲ੍ਹੜ ਜਜ਼ਬੇ ਮੱਚੇ।
ਡੈਣ ਗ਼ਰੀਬੀ ਵੱਢ ਵੱਢ ਖਾਵੇ, ਰਹਿਬਰ ਨਿੱਕਲੇ ਮਿੱਟੀ ਦੇ ਬਾਵੇ,
ਨਾ ਮਲ ਜਿੰਦੇ ! ਚੁੱਪ ਦਾ ਵਟਣਾ, ਜੇ ਨਿਕਲੇ ਉਹ ਕੱਚ ਤੋI ਕੱਚੇ।
ਕੱਚੀ ਛੱਲ਼ੀ ਵਾਂਗੂ ਭੁੰਨੇ, ਰੋਜ਼ ਮਿਜ਼ਾਇਲ ਕੂਲੇ ਹਾਸੇ,
ਜ਼ਹਿਰ ਦਿਲਾਂ ʻਚੋਂ ਚੂਸੋ ਕੋਈ, ਤਰਲੇ ਕਰਦੇ ਰੋ ਰੋ ਹਾਸੇ।
ਇਸ਼ਕ ਗਿਰਾਂ ʻਚੋ ਨਿਕਲਣ ਚੀਕਾਂ, ਸੱਸੀਆਂ ਸੂਹੇ ਸਾਲੂ ਪਾੜੇ,
ਪੁੰਨੂੰ ਸੁੱਤੇ ਕੌਣ ਜਗਾਏ , ਉੱਠਾਂ ਵਾਲੇ ਨਿਕਲੇ ਕੱਚੇ।
ਦਹਿਸ਼ਤ ਦੀ ਭੁੱਖ ਮਨ ਨੂੰ ਸਾੜੇ, ਵਹਿਸ਼ਤ ਦੀ ਅੱਗ ਤਨ ਨੂੰ ਸਾੜੇ,
ਪਾਲ ਹਿਰਸ ਦੇ ਮਿੱਠੂ ਤੋਤੇ, ਟਿੱਲੇ ਵਾਲੇ ਜੋਗੀ ਸੱਚੇ।
ਗੁੱਟਿਆਂ, ਗੀਟੇ, ਗੋਂਦਾ ਸਾਂਭੋ ਕਿੱਥੇ ਵੇਲ਼ਾ ਇਹਨਾਂ ਜੋਗਾ,
ਹੁਣ ਤਾਂ ਨਿੱਕੀਆਂ ਕੰਜਕਾਂ ਦੇ ਗਲ ਕਿੰਨਾ ਵੱਡਾ ਬਸਤਾ ਜੱਚੇ।
ਪੌਣ ਪੁਰੇ ਦੀ ਵਗਦੀ ਵਗਦੀ ਯਕਦਮ ਪਾਸਾ ਮੋੜ ਗਈ ਜੇ,
ʻਪਿਆਸੇʻ ਬਾਲ ਬਰੂਦੀ ਲਾਟਾਂ ਮੌਤ ਕੁਲਹਿਣੀ ਨੰਗੀ ਨੱਚੇ।
ਖਿੜੇ ਚੰਬੇ ਵਾਂਗੂੰ ਉਹ ਹੱਸ ਮਿਲ ਰਹੇ ਨੇ,
ਝਨਾ ਇਸ਼ਕ ਬਣ, ਸਾਹਾਂ ਵਿਚ ਚਲ ਰਹੇ ਨੇ।
ਕਲ਼ੀ ਸ਼ੋਖ ਤੱਕ ਕਾਲਜੇ ਡੋਲ ਜਾਂਦੇ,
ਲੱਖਾਂ ਸੁਪਣੇ ਜੇ ਅੱਖਾਂ ਵਿਚ ਪਲ ਰਹੇ ਨੇ।
ਮਿੱਠੇ ਬੋਲ ਮਿਸ਼ਰੀ ਸੁਹਲ ਬਦਨ ਬਿਜ਼ਲ਼ੀ,
ਹੋਠੀI ਸੁਰਖ਼ ਸੂਰਜ ਕਈ ਢਲ਼ ਰਹੇ ਨੇ।
ਚੜ੍ਹੇ ਚੰਨ ਤਾਰੇ ਜਗੇ ਦੀਪ ਜੁਗਨੂੰ,
ਖਿੜੀ ਚਾਨਣੀ ਬਣ ਸੱਜਣ ਮਿਲ ਰਹੇ ਨੇ।
ਸੋਨੇ ਦੇ ਮਿਰਗ ਨੇ ਉਹ ਸ਼ੀਸ਼ੇ ਦੇ ਘਰ ਨੇ,
ਚਮਕ ਦੂਰੋI ਦੂਰੋI ਜੋ ਦਿਲ ਛਲ ਰਹੇ ਨੇ।
ਮੁਹੱਬਤ ਦੇ ਕਿੱਸੇ ਬਹੁਤ ਖੂਬਸੂਰਤ,
ਖ਼ੁਦਾ ਬਣ ਮੁਹੱਬਤ ʻਚ ਉਹ ਰਲ਼ ਰਹੇ ਨੇ।
ਸੁੰਦਰ ਮੁਖੜੇ ʻਪਿਆਸੇʻ ਜੋ ਜਲਵਾ ਖ਼ੁਦਾ ਨੇ,
ਕਿਰਨ ਸੂਰਜੀ ਬਣ ਕੇ ਝਿਲਮਿਲ ਰਹੇ ਨੇ।
ਸਾਗਰ ਉੱਛਲੇ ਦਿਲ ਦੇ, ਪੂਨਮ ਚੰਨ ਆਏ ,
ਮੁਬਾਰਕ, ਮੁਬਾਰਕ, ਮਚਲ ਲਹਿਰ ਗਾਏ ।
ਸਿਤਮ ਜ਼ੁਲਮ ਦੀ ਅੱਗ ਹਵਾਵਾਂ ʻਚ ਮਿਲ ਕੇ,
ਅਜੇ ਕੱਲ੍ਹ ਦੀ ਗੱਲ ਇਸ ਮੇਰੇ ਘਰ ਜਲਾਏ ।
ਕੰਗਾਲ਼ੀ ਦੋ ਮੂੰਹੀਂ ਨਾਗਨ ਕੋਈ ਕੀਲੇ,
ਟਿੱਲੇ ਜੋਗੀਆਂ ਦੇ ਵਾਸਤੇ ਦਿਲ ਨੇ ਪਾਏ ।
ਪੱਕੇ ਕੌਲ਼ ਇਕਰਾਰ ਲਾਰੇ ਬਣੇ ਕਿਉI ?
ਇਹੋ ਗ਼ਮ ਹੀ ਦਿਲ ਨੂੰ ਦਿਨੇ ਰਾਤ ਖਾਏ ।
ਬਰੂਦੀ ਘਟਾਵਾਂ ʻਚ ਰੋਲ਼ੇ ਗਏ ਜੋ,
ਲੱਖਾਂ, ਸੁਪਨੇ ਹਾਸੇ ਪਰਤ ਫਿਰ ਨਾ ਆਏ ।
ਹਵਸ-ਹਿਰਸ ਹਬਸ਼ਨ ਬੜੀ ਨੀਚ ਹੋਈ,
ਦਿਲਾਂ ਵਿਚ ਚੋਰੀ ਚੋਰੀ ਪਾਰੇ ਮਿਲਾਏ ।
ਮੁਹੱਬਤ ਦੇ ਦੀਪਕ ਦਿਲਾਂ ਵਿਚ ਜਗਾ ਕੇ,
ਸਜਨ ʻਪਿਆਸੇʻ ਪਲ ਵਿਚ ਹੋਏ ਕਿਉI ਪਰਾਏ ।
ਗ਼ਜ਼ਲ ਰਖ ਹੌਸਲਾ ਜੇ ਜ਼ਿੰਦਗੀ ਹੈ ਮੱਸਿਆ ਦੀ ਰਾਤ |
'ਨ੍ਹੇਰੇ ਧ ਕੁਖ ਦੇ 'ਚੋ ਉਗਮਦੀ ਹਰ ਸੂਰਜੀ ਪਰਭਾਤ|
ਨਿਤ ਬੁਲਬਲਾਂ ਦੇ ਗੀਤ ਸੁਨ ਤੱਕ ਹਿਰਨੀਆਂ ਦੀ ਤੋਰ |
ਕੂੰਜਾਂ ਲਾਲਚ ਬਦਲੇ ਜੇ ਸਾੜੇ ਇਹ ਬੁਰੀ ਹੈ ਬਾਤ |
ਠੰਡੀ ਹਵਾ ਦੇ ਝਰਨਿਆਂ ਦੇ ਸੀਟ ਜਲ ਦੇ ਸ਼ੋਰ,
ਤਕਦੇ ਪਏ ਨੇ ਰਾਹ ਉਸ ਦੀ ਪਾ ਜਾਏ ਇਕ ਝਾਤ |
ਮਨਫ਼ੀ ਕਰਨਗੇ ਦੱਸ ਕਿਵੇਂ ਮੁਲਾਕਾਤਾਂ, ਯਾਦਾਂਮ ਖ਼ਾਬ,
ਜੀਵਨ 'ਚ ਉਹ ਘੁਲਮਿਲ ਗਏ ਬਣ ਚਾਨਣੀ ਦੀ ਰਾਤ |
ਜ਼ੁਗ ਜ਼ੁਗ ਜੀਓ ਵਣਜਾਰਿਓ ਵੰਡੋ ਹਾਸੇ ਬੇਖੌਫ਼,
ਲੰਮੇ ਸਮੇਂ ਦੀ ਔੜ ਪਿਛੋਂ ਹੋ ਜਾਏ ਬਰਸਾਤ |
ਨਾਦਾਨੀਆਂ , ਮਨਮਾਨੀਆਂ, ਜੁਲ੍ਮੋੰ ਸਿਤਮ ਦੀ ਖੇਡ,
ਚੰਗੇਜ਼ ਦੁਨੀਆਂ ਦੇ ਕਰਨ ਕਯੋਂ ਕਾਲੀ ਬੋਲੀ ਰਾਤ |
ਸਤਰੰਗੀਆਂ ਜੋ ਤਿਤਲੀਆਂ ਤੇ ਖੂਬਸੂਰਤ ਫੁੱਲ,
ਪਿਆਸੇ ਕਈ ਜਨਮਾਂ ਤੋਂ ਢੂੰਡਨ ਵਸਲ ਦੀ ਸੌਗਾਤ |
ਹਵਸ ਨਸ਼ੇ ਵਿਚ ਭਾਗੋ ਡੁੱਬੇ,
ਰੂਪ ਸਰਾਂ ਵਿਚ ਲਾਵੇ ਟੁੱਬੇ।
ਅੰਬਰ ʻਚੋI ਜਦ ਤਾਰਾ ਟੁੱਟੇ,
ਗੋਰੀ ਰਾਤ ਗ਼ਮਾਂ ਵਿਚ ਡੁੱਬੇ।
ਅੱਥਰੇ ਚੂਚੇ ਸੋਨ ਘਰਾਂ ਦੇ,
ਜੁਰਮ ਚਿੱਕੜ ʻਚ ਲੱਕ ਲੱਕ ਡੁੱਬੇ।
ਬੇਰੁਜ਼ਗਾਰੀ ਦੇ ਲਕਵੇ ਸੰਗ,
ਰੀਝਾਂ ਜਜ਼ਬੇ ਹੋਏ ਕੁੱਬੇ।
ਟੁੱਟੀਆਂ ਵੰਗਾਂ ਦੇਣ ਗਵਾਹੀ,
ਕਾਲ਼ੇ ਨਾਗਾਂ ਦੇ ਦੰਦ ਖੁਬ੍ਹੇ।
ਧਰਮ ਕਰਮ ਗ਼ੈਰਤ ਨੂੰ ਛੱਡ ਕੇ,
ਰਹਿਬਰ ਲਾਲਚ ਅਗਨ ʻਚ ਡੁੱਬੇ।
ʻਪਿਆਸੇʻ ਬੇਲਾ ਗੂੰਜ ਪਿਆ ਜਦ,
ਸੋਨੇ ਦੇ ਰੁੱਖ ਹੋਣੇ ਕੁੱਬੇ।
ਉਸਦੇ ਨੂਰ ਖ਼ਜਾਨੇ ਵਿਚੋਂ ਕਿਰਨ ਸੁਨਹਿਰੀ ਜੇ ਮਿਲ ਜਾਏ ,
ਤਪਾ ਮਾਰੂਥਲ ਸੋਚਾਂ ਦਾ ਇਸ਼ਕ ਹਰਫ ʻਚ ਬਦਲ ਜਾਏ ।
ਰੁੱਖਾਂ ਵਰਗੇ ਜੇਰੇ ਕਿੱਥੇ ਸਾਰੇ ਪੱਥਰ ਚੁੱਕੀ ਫਿਰਦੇ,
ਹਰ ਕੋਈ ਸੋਚੇ ਸਭ ਤੋਂ ਪਹਿਲਾਂ ਤਾਜ ਸੁਨਹਿਰੀ ਮਿਲ ਜਾਏ ।
ਸ਼ੇਰਾਂ ਵਾਂਗੂੰ ਉੱਚੀ ਗਰਜਣਠ ਬਾਸਕ ਵਾਂਗੂੰ ਫੰਨ ਖਲਾਰਨ,
ਮੋਹ-ਸਰਾਂ ਨੂੰ ਕੌਣ-ਪਛਾਣੇ ਇਹ ਸੋਚ ਕਲੇਜਾ ਹਿਲ ਜਾਏ ।
ਜ਼ਹਿਰੀਲ਼ੀ ਪੌਣ ਤੇ ਦੂਸ਼ਤ ਪਾਣੀ ਅੰਬਰ ਅੱਗ ਬਰੂਦੀ ਧੂੰਆਂ,
ਵਾਯੂ ਕੰਡਲ ਦਾ ਜ਼ੁਲਮ-ਸਿਤਮ ਨਿੱਤ ਕੋਮਲ ਫੁੱਲ ਮਸਲ ਜਾਏ ।
ਕੱਚ ਦੀਆਂ ਵੰਗਾਂ ਵਾਂਗੂੰ ਨਿੱਤ ਰੀਝਾਂ ਆਸਾਂ ਟੁੱਟ ਜਾਂਦੀਆਂ,
ਜਦ ਚੜ੍ਹਦੇ ਸੂਰਜ ਦੀ ਲਾਲ਼ੀ ਖ਼ਬਰਾਂ ਦੇ ਅਰਥ ਬਦਲ ਜਾਂਦੇ।
ਉੱਚੇ ਉੱਚੇ ਟਿੱਲੇ ਡੁੱਬੇ ਲਾਲਚ ਦੇ ਸ਼ਹੁ ਸਾਗਰ ਅੰਦਰ,
ਠਾਠਾਂ ਮਾਰਨ ਰਿਸ਼ਵਤ ਲਹਿਰਾਂ ਕਿਹੜਾ ਪੌਣਾਂ ਨੂੰ ਸਮਝਾਏ ।
ʻਪਿਆਸੇʻ ਸਾਵਨ, ਸਹਿਮੀ ਸ਼ਬਨਮ ਰੁੱਤ ਸ਼ਬਾਬੀ ਕੁਮਲਾਈ ਹੈ।
ਚੰਬੇ ਦੀ ਬੂਟੀ ਲਾਵੋ ਕੋਈ ਸੁੱਕਿਆ ਗੁੰਚਾ ਫਿਰ ਖਿਲ ਜਾਏ ।
ਗ਼ਰਜ਼ ਖ਼ਾਤਰ ਜ਼ਮੀਰ ਨੂੰ ਖ਼ਰੀਦਣਾਂ ਤੇ ਵੇਚਣਾਂ,
ਉਨ੍ਹਾਂ ਲਈ ਅਸਾਨ ਹੈ ਕੋਈ ਅਜੀਬ ਗੱਲ ਨਹੀਂ।
ਮਗਰ ਹਯਾਤੀ ਦੇ ਸੁਨਹਿਰੀ ਇਕ ਹੁਸੀਨ ਪਲ ਲਈ,
ਸਾਗਰ ਦੀਆਂ ਲਹਿਰਾਂ ʻਤੇ ਨੱਚਣ ਦਾ ਕਿਸੇ ਨੂੰ ਵੱਲ ਨਹੀਂ।
ਗ਼ਰੀਬੀ ਦੀ ਬੁੱਕਲ ʻਚ ਪਲ਼ੀ ਸੋਹਲ, ਕੋਮਲ, ਨਾਜ਼ੁਕ ਕਲ਼ੀ,
ਖਿੜੇ ਗੁਲਾਬ ਵਾਂਗੂੰ ਹੱਸਦੀ ਸੀ, ਚੇਤਰ ਦੀ ਧੁੱਪ ਜਿਹੀ।
ਕਾਕੇ ਵੱਡੇ ਘਰਾਂ ਦੇ ਜ਼ੋਰੀਂ ਲੁੱਟ ਗਏ ਇੱਜ਼ਤ ਜਿਸਦੀ,
ਸੀਨੇ ʻਚ ਗ਼ਮ ਬੂਟਾ ਪਲੇ ਦੁੱਖਾਂ ਦਾ ਕੋਈ ਹੱਲ ਨਹੀਂ।
ਪਤਾਲ ਤੋਂ ਜ਼ਮੀਨ ਤੇ ਅਕਾਸ਼ ਤਕ ਕਿਤੇ ਕੋਈ,
ਹੁਸੀਨ ਚੀਜ਼ ਹੈ ਹਾਸਿਲ ਕਰਨ ਦੀ ਕੋਸ਼ਿਸ਼ ਕਰੋ,
ਜੇ ਜੁਆਨੀ ਵਿਚ ਅਕਲ ਤੇ ਜੋਸ਼ ਦਾ ਸੁਮੇਲ ਹੈ,
ਅੱਗੇ ਵਧੋ, ਹਿੰਮਤ ਕਰੇ, ਕਰਨਾ ਕਪਟ ਤੇ ਛਲ ਨਹੀਂ।
ਅਸੰਖ ਚੋਰ, ਠੱਗ, ਦਲਾਲ ਤੇ ਹਰਾਮਖੋਰ ਅੱਜ,
ਚੰਚਲ ਹਵਾਵਾਂ ਜਿਨਸ ਵਾਂਗ ਮੰਡੀਆਂ ʻਚ ਵੇਚਦੇ,
ਹਵਾ ਹਵਾ ʻਤੇ ਜ਼ੁਲਮ ਕਰੇ, ਮਾਨਸ ਮਾਨਸ ਹੱਥੋਂ ਮਰੇ,
ਬਾਰੂਦ ਦੀ ਮਾਚਸ ਹੈ ਦੁਨੀਆਂ ਯਾਦ ਅੱਜ ਤੇ ਕਲ੍ਹ ਨਹੀਂ।
ਬੇਸ਼ਕ ਹਜ਼ੂਰ ਇੱਕੀਵੀਂ ਸਦੀ ਹੈ ਫੈਸ਼ਨ ਚੈਨਲ ਉੱਤੇ,
ਇਸ਼ਕ ਦੇ ਅੱਧ ਨੰਗੇ ਜਿਸਮਾਂ ਦੀ, ਗੈਟ ਦੀ ਤੇ ਨੈਟ ਦੀ,
ਮਗਰ ਨਹੀਂ ਹੈ, ʻਪਿਆਸੇʻ ਸਬਰ ਸਾਂਝ ਤੇ ਮੁਹੱਬਤਾਂ,
ਦੀ ਝੀਲ ਕੰਢੇ ਸਨੇਹ ਦੇ ਦੋ ਸੁੱਚੇ ਪਲ ਨਹੀਂ।
ਜੋਬਨ ਸਮੇਂ ਲਚਕੀਲ਼ੀਆਂ ਲਗਰਾਂ ʻਤੇ ਜੋ ਝੂਲਦੇ ਰਹੇ,
ਆਈ ਖ਼ਿਜਾਂ ਪੱਤੇ ਓਹੀ ਪੈਰਾਂ ਦੇ ਵਿਚ ਰੁਲ਼ਦੇ ਰਹੇ।
ਮਾਸੂਮ ਜੋ ਅਸਮਾਨ ਦੀ ਛੱਤ ਹੇਠ ਚੁੱਪ ਸੁੱਤੇ ਕਦੇ,
ਉਹ ਦਿਨ ਚੜ੍ਹੇ ਲਾਸ਼ਾਂ ਬਣੇ ਸ਼ਮਸ਼ਾਨ ਵਿਚ ਜਲ਼ਦੇ ਰਹੇ।
ਮਨਸੂਰ ਨੂੰ ਸੂਲ਼ੀ ਚੜ੍ਹਾ ਉਹ ਨੱਚਦੇ ਹੱਸਦੇ ਰਹੇ,
ਹਿਤਿਹਾਸ ਦੇ ਹਰ ਦੌਰ ਵਿਚ ਬਘਿਆੜ ਕੁਝ ਪਲਦੇ ਰਹੇ।
ਦਰਿਆ ਕਿਨਾਰੇ ਆਲਸੀ ਲਹਿਰਾਂ ਨੂੰ ਤੱਕਦੇ ਰਹੇ,
ਤੇ ਹਿੰਮਤੀ ਪੱਟ ਚੀਰ ਕੇ ਬਿਫ਼ਰੇ ਝਲਾ ਠਿਲ੍ਹਦੇ ਰਹੇ।
ਕੂਲ਼ੇ ਬਦਨ ਵਿਕਦੇ ਰਹੇ, ਮਜ਼ਲੁਮ ਨਿੱਤ ਪਿੱਸਦੇ ਰਹੇ,
ਧਨਵਾਨ ਹੱਥ ਕਲ਼ੀਆਂ ਤੇ ਫੁੱਲ ਮਿੱਟੀ ਦੇ ਵਿਚ ਮਿਲਦੇ ਰਹੇ।
ਕੁਝ ਲੋਕ ਜੋ ਹੱਸ ਹੱਸ ਮਿਲੇ, ਦਿਲ ਤੋੜ ਕੇ ਤੁਰਦੇ ਬਣੇ,
ਘਾਇਲ ਪਰਿੰਦੇ ਜ਼ਜ਼ਬਿਆਂ ਦੇ ਸੀਨੇ ਵਿਚ ਪਲਦੇ ਰਹੇ।
ਸੁਕਰਾਤ ਪੀ ਕੇ ਜ਼ਹਿਰ ਜਦ ਹਾਲਾਤ ਦਾ ਰੁਖ਼ ਮੋੜਦੇ,
ʻਪਿਆਸੇʻ ਬੂਹੇ ਤਕਦੀਰ ਦੇ ਤਦ ਖ਼ੁਦ-ਬ-ਖ਼ੁਦ ਖੁੱਲ੍ਹਦੇ ਰਹੇ।
ਜੰਗਲ ʻਚ ਲੱਗੀ ਅੱਗ ਨੂੰ ਕਈ ਸਾਲ ਹੋ ਗਏ ,
ਰੁੱਖਾਂ ਦੇ ਪੱਤੇ ਫੁੱਲ ਸੜੇ ਗਗਨ ਲਾਲ ਹੇ ਗਏ ।
ਭੁੱਲ ਜਾਓ ਹੁਸਨ ਜੁਆਨੀ ਤੇ ਖਿੜੀ ਬਹਾਰ ਨੂੰ,
ਬੰਬਾਂ ਦੀ ਬਾਰਸ਼ ਵੱਸਦੀ ਬੁਰੇ ਹਾਲ ਹੋ ਗਏ ।
ਨੀਯਤ ਹੈ ਚੀਤੇ ਵਰਗੀ ਚਿੱਟੇ ਜਿਸਮ ਲੋਚਦੀ,
ਅੱਜ ਇਸ਼ਕ ਦੇ ਕਾਤਲ ਖ਼ੁਦ ਮਹੀਂਵਾਲ ਹੋ ਗਏ ।
ਅੱਧੀ ਰਾਤੀਂ ਗੋਲੇ ਸੁੱਟ ਕੇ ਇੱਕ-ਇੱਕ ਗ਼ੁਲਾਬ ʻਤੇ,
ਬਹਿਸ਼ਤ ਦੇ ਕਾਤਲ ਖਿੜ ਕੇ ਸੁਰਖ਼ ਲਾਲ ਹੋ ਗਏ ।
ਸੰਧੂਰ ਕਈ ਸੱਜਰੇ ਚੁਰਾਹੇ ʻਚ ਰੁਲ਼ ਗਏ ,
ਤੇਰੇ ਨਗਰ ʻਚ ਹਲਾਕ ਜਦੋਂ ਸੁਹਣੇ ਲਾਲ ਹੋ ਗਏ ।
ਦਿਲ ਦਰਿਆ ਕਿਵੇਂ ਟੁੱਟੇ ਰਤਾ ਸੋਚੋ ਰਹਿਬਰੋ,
ਜੋਬਨ ਰੁੱਤੇ ਟੁੱਟੇ ਦਿਲ ਮੰਦੇ ਹਾਲ ਹੋ ਗਏ ।
ਸੁਖ ਚੈਨ ਦੇ ਸੂਰਜ ਡੁੱਬੇ ਸੋਚਾਂ ʻਚ ਕੈਣ ਹਾਂ,
ਕੱਖਾਂ ਦੀ ਤਰ੍ਹਾਂ ʻਪਿਆਸੇʻ ਫਿ਼ਕਰ ਨਾਲ ਹੋ ਗਏ ।
ਜਿੰਦਗੀ ਤਪਦੀ ਰੇਤ ਦਾ ਥਲ ਹੈ,
ਪਿਆਰ ਸੂਲ਼ੀ ʻਤੇ ਲਟਕਦਾ ਪਲ ਹੈ।
ਰੂਪ ਜਿਸਦਾ ਹੈ ਚੰਨ ਪੂਨਮ ਦਾ,
ਮਿਲਨ ਉਸਦਾ ਬਹੁਤ ਮੁਸ਼ਕਲ ਹੈ।
ਝੀਲ ਦੂਰੋਂ ਜੋ ਖ਼ੂਬਸੂਰਤ ਸੀ ,
ਕੀ ਪਤਾ ਸੀ ਗਹਿਰੀ ਦਲਦਲ ਹੈ।
ਹਾਸੇ ਤੋਪਾਂ ਦੇ ਧੂੰਏੰ ʻਚੋਂ ਢੂੰਢਣ,
ਤੌਰ ਬਦਲੇ ਨੇ ਕੋਈ ਵਲ਼ ਛਲ਼ ਹੈ।
ਪੱਤੇ ਪੱਤੇ ਦੀ ਸੋਚ ਬਦਲ਼ੀ ਹੈ,
ਜਾਪਦੈ ਚਮਨ ʻਚ ਕੋਈ ਹਲਚਲ ਹੈ।
ਜਗ ʻਚ ਫੁੱਲਾਂ ਦੇ ਨਾਲ ਕੰਡੇ ਨੇ,
ਇਹ ਨਾ ਸਮਝੀਂ ਜਹਾਨ ਕੋਮਲ ਹੈ।
ਜ਼ਿੰਦਗੀ ਦੋਸਤ ਬਣ ਗਈ ਜਿਸ ਦਿਨ,
ʻਪਿਆਸੇʻ ਸਾਵਨ ਦੀ ਫਿਰ ਤਾਂ ਜਲਥਲ ਹੈ।
0 Reviews:
Post Your Review